ਕਸਟਮਰ ਕਰਾਈਸਿਸ ਫੰਡ

ਜੇ ਤੁਸੀਂ ਰਿਹਾਇਸ਼ੀ ਗਾਹਕ (ਰੈਜ਼ੀਡੈਂਸ਼ਲ ਕਸਟਮਰ) ਹੋ ਜਿਹੜੇ ਆਰਜ਼ੀ ਤੌਰ `ਤੇ ਵਿੱਤੀ ਸੰਕਟ ਦਾ ਸਾਮ੍ਹਣਾ ਕਰ ਰਹੇ ਹੋ, ਜਿਵੇਂ ਕਿ ਕੰਮ ਬੰਦ ਹੋਣਾ ਜਾਂ ਬੈਨੇਫਿਟ ਤੋਂ ਮਿਲਣ ਵਾਲੀ ਆਮਦਨ ਬੰਦ ਹੋਣਾ, ਅਚਨਚੇਤੀ ਮੈਡੀਕਲ ਖਰਚੇ, ਜਾਂ ਪਰਿਵਾਰ ਵਿਚ ਕਿਸੇ ਦੀ ਮੌਤ ਹੋਣਾ ਅਤੇ ਤੁਸੀਂ ਬੀ ਸੀ ਹਾਈਡਰੋ ਦਾ ਆਪਣਾ ਬਿੱਲ ਦੇਣ ਵਿਚ ਪਛੜ ਗਏ ਹੋ ਤਾਂ ਆਪਣੀ ਸਰਵਿਸ ਦਾ ਕੋਨੈਕਸ਼ਨ ਕੱਟੇ ਜਾਣ ਤੋਂ ਬਚਣ ਲਈ ਤੁਸੀਂ ਗਰਾਂਟ ਦੀ ਪੇਮੈਂਟ ਲਈ ਯੋਗ ਹੋ ਸਕਦੇ ਹੋ।

ਕਸਟਮਰ ਕਰਾਈਸਿਸ ਫੰਡ (ਸੀ ਸੀ ਐੱਫ) ਬਾਰੇ

ਕਸਟਮਰ ਕਰਾਈਸਿਸ ਫੰਡ ਇਕ ਪ੍ਰੋਗਰਾਮ ਹੈ ਜਿਹੜਾ ਉਨ੍ਹਾਂ ਰਿਹਾਇਸ਼ੀ ਗਾਹਕਾਂ ਦੀ ਮਦਦ ਕਰਦਾ ਹੈ ਜਿਨ੍ਹਾਂ ਨੂੰ ਪੇਮੈਂਟ ਕਰਨ ਦੇ ਆਪਣੇ ਯਤਨਾਂ ਦੇ ਬਾਵਜੂਦ, ਆਪਣੀ ਬੀ ਸੀ ਹਾਈਡਰੋ ਸਰਵਿਸ ਦਾ ਕੋਨੈਕਸ਼ਨ ਕੱਟੇ ਜਾਣ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ।

ਤੁਸੀਂ ਬਕਾਇਆ ਰਹਿੰਦੇ ਬੈਲੇਂਸ (ਬਕਾਇਆ ਰਕਮ) ਵਾਸਤੇ ਗਰਾਂਟ ਲਈ ਅਪਲਾਈ ਕਰ ਸਕਦੇ ਹੋ ਅਤੇ ਗਰਾਂਟ ਦੀ ਰਕਮ ਇਸ ਗੱਲ `ਤੇ ਨਿਰਭਰ ਕਰੇਗੀ ਕਿ ਤੁਹਾਡੇ ਵੱਲ ਕਿੰਨੀ ਰਕਮ ਰਹਿੰਦੀ ਹੈ। ਆਪਣੇ ਘਰ ਬਿਜਲੀ ਨਾਲ ਗਰਮ ਕਰਨ ਵਾਲੇ ਗਾਹਕਾਂ ਲਈ ਉਪਲਬਧ ਵੱਧ ਤੋਂ ਵੱਧ ਗਰਾਂਟਾਂ 600 ਡਾਲਰ ਦੀਆਂ ਹਨ, ਅਤੇ ਜਿਹੜੇ ਗਾਹਕ ਆਪਣੇ ਘਰ ਬਿਜਲੀ ਨਾਲ ਗਰਮ ਨਹੀਂ ਕਰਦੇ (ਜਿਵੇਂ ਕਿ ਨੈਚਰਲ ਗੈਸ ਹੀਟ) ਉਨ੍ਹਾਂ ਲਈ ਇਹ ਰਕਮ 500 ਡਾਲਰ ਹੈ।

ਸੀ ਸੀ ਐੱਫ ਗਰਾਂਟ ਲਈ ਯੋਗਤਾ

ਕਸਟਮਰ ਕਰਾਈਸਿਸ ਫੰਡ ਤੋਂ ਗਰਾਂਟ ਲੈਣ ਲਈ, ਤੁਹਾਨੂੰ ਕੁਝ ਕਸੌਟੀਆਂ ਪੂਰੀਆਂ ਕਰਨ ਦੀ ਲੋੜ ਹੈ:

  • ਤੁਹਾਡਾ ਰਿਹਾਇਸ਼ੀ ਅਕਾਊਂਟ ਵਾਲੇ (ਰੈਜ਼ੀਡੈਂਸ਼ਲ ਅਕਾਊਂਟ ਹੋਲਡਰ) ਹੋਣਾ ਜ਼ਰੂਰੀ ਹੈ।
  • ਸਿਰਫ ਉਹ ਘਰ ਹੀ ਯੋਗ ਹੈ ਜਿਸ ਵਿਚ ਤੁਸੀਂ ਰਹਿੰਦੇ ਹੋ।
  • ਤੁਹਾਡੇ ਅਕਾਊਂਟ ਦੀਆਂ ਬਕਾਇਆ ਪੇਮੈਂਟਾਂ ਰਹਿੰਦੀਆਂ ਹੋਣਾ ਅਤੇ ਤੁਹਾਡਾ ਕੋਨੈਕਸ਼ਨ ਕੱਟੇ ਜਾਣ ਦਾ ਸਾਮ੍ਹਣਾ ਕਰਦੇ ਹੋਣਾ ਜ਼ਰੂਰੀ ਹੈ। ਸੀ ਸੀ ਐੱਫ ਗਰਾਂਟ ਲਈ ਤੁਹਾਡਾ ਮੌਜੂਦਾ ਬਿੱਲ ਯੋਗ ਨਹੀਂ ਹੈ ਜੇ ਇਹ ਪਛੜਿਆ ਹੋਇਆ ਨਹੀਂ ਹੈ ਜਾਂ ਜੇ ਤੁਹਾਡੇ ਅਕਾਊਂਟ `ਤੇ ਕਰੈਡਿਟਸ ਹਨ।
  • ਪਿਛਲੇ 12 ਮਹੀਨਿਆਂ ਵਿਚ ਤੁਹਾਡੀ ਜ਼ਿੰਦਗੀ ਵਿਚ ਕੋਈ ਅਜਿਹੀ ਚੀਜ਼ ਹੋਈ ਹੋਣਾ ਜ਼ਰੂਰੀ ਹੈ ਜਿਸ ਨਾਲ ਆਰਜ਼ੀ ਤੌਰ `ਤੇ ਵਿੱਤੀ ਸੰਕਟ ਆਇਆ ਹੈ।
  • ਗਰਾਂਟ ਵਾਸਤੇ ਅਪਲਾਈ ਕਰਨ ਲਈ, ਤੁਹਾਡੇ ਵੱਲ 1,000 ਡਾਲਰ ਜਾਂ ਘੱਟ ਦਾ ਬਕਾਇਆ ਰਹਿੰਦੇ ਹੋਣਾ ਜ਼ਰੂਰੀ ਹੈ ਅਤੇ ਤੁਸੀਂ ਇਹ ਦਿਖਾਇਆ ਹੋਣਾ ਚਾਹੀਦਾ ਹੈ ਕਿ ਆਪਣੀਆਂ ਪੇਮੈਂਟਾਂ ਦੇਣ ਲਈ ਤੁਸੀਂ ਕੁਝ ਕੋਸ਼ਿਸ਼ ਕੀਤੀ ਹੈ।
  • ਇਕ ਅਕਾਊਂਟ ਪਿੱਛੇ ਤੁਹਾਨੂੰ ਸਲਾਨਾ ਇਕ (ਪ੍ਰਤੀ ਸਾਲ ਇਕ) ਸੀ ਸੀ ਐੱਫ ਗਰਾਂਟ ਮਿਲ ਸਕਦੀ ਹੈ। ਜੇ ਗਰਾਂਟ ਦੀ ਐਪਲੀਕੇਸ਼ਨ ਮਨਜ਼ੂਰ ਨਹੀਂ ਕੀਤੀ ਜਾਂਦੀ ਅਤੇ ਤੁਹਾਡੀਆਂ ਹਾਲਤਾਂ ਬਦਲ ਜਾਂਦੀਆਂ ਹਨ ਤਾਂ ਉਸੇ ਸਾਲ ਵਿਚ ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ।

ਅਪਲਾਈ ਕਿਵੇਂ ਕਰਨਾ ਹੈ

ਸੀ ਸੀ ਐੱਫ ਗਰਾਂਟ ਲਈ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ

ਆਪਣੀ ਐਪਲੀਕੇਸ਼ਨ `ਤੇ ਵਿਚਾਰ ਕਰਵਾਏ ਜਾਣ ਦਾ ਸਭ ਤੋਂ ਤੇਜ਼ ਤਰੀਕਾ ਔਨਲਾਈਨ ਅਪਲਾਈ ਕਰਨਾ ਹੈ, ਪਰ ਤੁਸੀਂ ਪੇਪਰ ਐਪਲੀਕੇਸ਼ਨ ਵੀ ਭਰ ਅਤੇ ਦਰਜ ਕਰਵਾ ਸਕਦੇ ਹੋ। ਸੂਬੇ ਭਰ ਵਿਚ ਸਰਵਿਸ ਬੀ ਸੀ ਦੇ ਦਫਤਰਾਂ ਵਿਚ ਪੇਪਰ ਐਪਲੀਕੇਸ਼ਨ ਫਾਰਮ ਦੀਆਂ ਕਾਪੀਆਂ ਹਨ। [PDF, 126 Kb] 

ਜੇ ਤੁਸੀਂ ਪੇਪਰ ਫਾਰਮ ਨਾਲ ਅਪਲਾਈ ਕਰਨ ਦੀ ਚੋਣ ਕਰਦੇ ਹੋ ਤਾਂ ਆਪਣੀ ਐਪਲੀਕੇਸ਼ਨ ਦਰਜ ਕਰਵਾਉਣ ਲਈ ਤੁਹਾਡੇ ਕੋਲ ਤਿੰਨ ਚੋਣਾਂ ਹਨ:

  • ਲੋਅਰ ਮੇਨਲੈਂਡ ਤੋਂ ਬਾਹਰਲੇ ਗਾਹਕੋ ਆਪਣੇ ਸਰਵਿਸ ਬੀ ਸੀ ਦੇ ਸਥਾਨਕ ਦਫਤਰ ਵਿਚ ਲੈ ਕੇ ਆਉ। ਆਪਣੇ ਨੇੜੇ ਦਾ ਦਫਤਰ ਲੱਭੋ
  • PO Box 8910, Vancouver, B.C., V6B 4X3 ਨੂੰ ਡਾਕ ਰਾਹੀਂ ਭੇਜੋ।
  • ਭਰੀ ਹੋਈ ਐਪਲੀਕੇਸ਼ਨ 604 909 4861 ਨੰਬਰ `ਤੇ ਫੈਕਸ ਕਰੋ।

ਔਨਲਾਈਨ ਐਪਲੀਕੇਸ਼ਨ ਫਾਰਮ ਭਰਨ ਲਈ ਜੇ ਤੁਹਾਨੂੰ ਮਦਦ ਦੀ ਲੋੜ ਹੋਵੇ ਤਾਂ ਤੁਸੀਂ 1 844 708 3208 `ਤੇ ਫੋਨ ਕਰਕੇ 211 ਤੋਂ ਫੋਨ `ਤੇ ਮਦਦ ਲੈ ਸਕਦੇ ਹੋ।

ਔਨਲਾਈਨ ਐਪਲੀਕੇਸ਼ਨ ਦਰਜ ਕਰਵਾਉਣ ਵਿਚ ਮਦਦ ਲਈ ਤੁਸੀਂ ਆਪਣੇ ਇਲਾਕੇ ਵਿਚਲੀ ਹਿੱਸਾ ਲੈਣ ਵਾਲੀ ਕਿਸੇ ਕਮਿਊਨਟੀ ਸਰਵਿਸ ਸੰਸਥਾ ਕੋਲ ਵੀ ਜਾ ਸਕਦੇ ਹੋ। ਆਪਣੇ ਇਲਾਕੇ ਵਿਚ ਹਿੱਸਾ ਲੈਣ ਵਾਲੀ ਕੋਈ ਸੰਸਥਾ ਲੱਭੋ[PDF, 68 KB]

ਹੋਰ ਮਦਦ ਉਪਲਬਧ ਹੈ

ਕਸਟਮਰ ਕਰਾਈਸਿਸ ਫੰਡ ਤਾਂ ਸਿਰਫ ਇਕ ਤਰੀਕਾ ਹੈ ਜਿਸ ਨਾਲ ਆਪਣੇ ਬਿੱਲ ਦੇਣ ਵਿਚ ਤੰਗੀ ਵਾਲੇ ਗਾਹਕ ਬੀ ਸੀ ਹਾਈਡਰੋ ਤੋਂ ਮਦਦ ਲੈ ਸਕਦੇ ਹਨ। ਅਸੀਂ ਅਦਾਇਗੀ ਕਰਨ ਦੇ ਲਚਕਦਾਰ ਪ੍ਰਬੰਧ ਪੇਸ਼ ਕਰਦੇ ਹਾਂ ਜਿਨ੍ਹਾਂ ਵਿਚ ਉਨ੍ਹਾਂ ਗਾਹਕਾਂ ਲਈ ਕਿਸ਼ਤ ਦੀਆਂ ਪਲੈਨਾਂ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਬਕਾਇਆ ਰਕਮ ਦੇਣ ਲਈ ਜ਼ਿਆਦਾ ਸਮੇਂ ਦੀ ਲੋੜ ਹੁੰਦੀ ਹੈ। ਗਾਹਕ ਸਾਡੀ ਕਸਟਮਰ ਟੀਮ ਨੂੰ 1 800 BCHYDRO (1 800 224 9376) `ਤੇ ਫੋਨ ਕਰਕੇ ਅਦਾਇਗੀ ਕਰਨ ਦੇ ਪ੍ਰਬੰਧ ਕਰ ਸਕਦੇ ਹਨ। ਅਦਾਇਗੀ ਕਰਨ ਦੀਆਂ ਹੋਰ ਚੋਣਾਂ, ਜਿਵੇਂ ਕਿ ਸਾਡੀਆਂ ਇੱਕੋ ਜਿੰਨੀ ਪੇਮੈਂਟ ਦੇਣ ਦੀਆਂ ਪਲੈਨਾਂ, ਮੌਸਮੀ ਬਿੱਲ ਦੇ ਜ਼ਿਆਦਾ ਖਰਚਿਆਂ ਨੂੰ ਪੂਰੇ ਸਾਲ ਵਿਚ ਵੰਡਣ ਵਿਚ ਮਦਦ ਕਰ ਸਕਦੀਆਂ ਹਨ।

ਉਨ੍ਹਾਂ ਤਰੀਕਿਆਂ ਬਾਰੇ ਜਾਣੋ ਜਿਨ੍ਹਾਂ ਨਾਲ ਅਸੀਂ ਮਦਦ ਕਰ ਸਕਦੇ ਹਾਂ, ਜੇ ਤੁਹਾਨੂੰ ਆਪਣਾ ਬਿੱਲ ਦੇਣ ਵਿਚ ਮੁਸ਼ਕਲ ਆਉਂਦੀ ਹੈ

ਆਮ ਪੁੱਛੇ ਜਾਂਦੇ ਸਵਾਲ

ਪ੍ਰੋਗਰਾਮ ਬਾਰੇ

ਸਾਡੇ ਗਾਹਕਾਂ ਦੀ ਨੁਮਾਇੰਦਗੀ ਕਰਨ ਵਾਲੇ ਹਿੱਤ ਰੱਖਣ ਵਾਲੇ ਗਰੁੱਪਾਂ ਨਾਲ ਕੀਤੇ ਗਏ ਸਲਾਹ-ਮਸ਼ਵਰੇ ਦੇ ਰੈਗੂਲੇਟਰੀ ਕਾਰਜ ਤੋਂ ਬਾਅਦ, ਬੀ ਸੀ ਯੂਟਿਲਟੀਜ਼ ਕਮਿਸ਼ਨ ਵਲੋਂ ਬੀ ਸੀ ਹਾਈਡਰੋ ਨੂੰ ਇਹ ਕਿਹਾ ਗਿਆ ਸੀ ਕਿ ਉਹ ਕਰਾਈਸਿਸ ਫੰਡ ਪਾਇਲਟ ਪ੍ਰੋਗਰਾਮ ਦੀ ਤਜਵੀਜ਼ ਲੈ ਕੇ ਆਵੇ। ਹਿੱਤ ਰੱਖਣ ਵਾਲੀਆਂ ਵੱਖ ਵੱਖ ਧਿਰਾਂ ਅਤੇ ਸ਼ਾਮਲ ਗਰੁੱਪਾਂ ਦੀ ਰਾਇ `ਤੇ ਵਿਚਾਰ ਕਰਨ ਤੋਂ ਬਾਅਦ, ਬੀ ਸੀ ਯੂਟਿਲਟੀਜ਼ ਕਮਿਸ਼ਨ ਨੇ ਕਰਾਈਸਿਸ ਫੰਡ ਪਾਇਲਟ ਪ੍ਰੋਗਰਾਮ ਨੂੰ ਪ੍ਰਵਾਨਗੀ ਦੇ ਦਿੱਤੀ। ਕਸਟਮਰ ਕਰਾਈਸਿਸ ਫੰਡ ਆਪਣੇ ਗਾਹਕਾਂ ਨੂੰ ਬਿਹਤਰ ਸਰਵਿਸ ਦੇਣ ਅਤੇ ਲੋੜਵੰਦਾਂ ਦੀ ਮਦਦ ਕਰਨ ਦਾ ਇਕ ਮੌਕਾ ਹੈ। ਇਹ ਤਿੰਨ ਸਾਲਾ ਪਾਇਲਟ ਪ੍ਰੋਗਰਾਮ 2021 ਤੱਕ ਚੱਲੇਗਾ।

ਰਿਹਾਇਸ਼ੀ ਅਕਾਊਂਟਾਂ ਵਾਲੇ ਲੋਕ 1 ਜੂਨ, 2018 ਤੋਂ ਬੀ ਸੀ ਹਾਈਡਰੋ ਦੇ ਆਪਣੇ ਬਿੱਲ ਉੱਪਰ ਇਕ ਨਵੀਂ ਲਾਈਨ ਆਈਟਮ ਦੇਖ ਰਹੇ ਹਨ – ਪ੍ਰੋਗਰਾਮ ਵਾਸਤੇ ਫੰਡ ਦੇਣ ਲਈ ਰਿਹਾਇਸ਼ੀ ਅਕਾਊਂਟਾਂ `ਤੇ 0.82 ਸੈਂਟ ਜਾਂ 0.0082 ਡਾਲਰ ਪ੍ਰਤੀ ਦਿਨ (ਪ੍ਰਤੀ ਮਹੀਨਾ ਤਕਰੀਬਨ 25 ਸੈਂਟ) ਦਾ ਚਾਰਜ। 1 ਅਕਤੂਬਰ, 2019 ਤੋਂ ਇਹ ਰਕਮ ਘਟਾ ਕੇ 0.43 ਸੈਂਟ ਜਾਂ 0.0043 ਡਾਲਰ ਪ੍ਰਤੀ ਦਿਨ (ਪ੍ਰਤੀ ਮਹੀਨਾ ਤਕਰੀਬਨ 13 ਸੈਂਟ) ਕਰ ਦਿੱਤੀ ਗਈ ਸੀ। ਸਿਰਫ ਰਿਹਾਇਸ਼ੀ ਗਾਹਕ ਹੀ ਆਪਣੇ ਬਿੱਲਾਂ ਉੱਪਰ ਸੀ ਸੀ ਐੱਫ ਦਿੰਦੇ ਹਨ, ਇਸ ਕਰਕੇ ਸਿਰਫ ਰਿਹਾਇਸ਼ੀ ਗਾਹਕ ਹੀ ਅਪਲਾਈ ਕਰਨ ਲਈ ਯੋਗ ਹਨ।

ਕਸਟਮਰ ਕਰਾਈਸਿਸ ਫੰਡ ਇਸ ਵੇਲੇ ਤਿੰਨ ਸਾਲਾਂ ਦਾ ਇਕ ਪਾਇਲਟ ਪ੍ਰੋਗਰਾਮ ਹੈ ਜੋ ਕਿ ਸਾਲ 2021 ਤੱਕ ਚੱਲ ਰਿਹਾ ਹੈ। ਸਾਡਾ ਅਨੁਮਾਨ ਹੈ ਕਿ ਪ੍ਰੋਗਰਾਮ ਵਾਸਤੇ ਫੰਡ ਦੇਣ ਲਈ ਇਹ ਹਰ ਸਾਲ ਰਿਹਾਇਸ਼ੀ ਗਾਹਕਾਂ ਤੋਂ ਤਕਰੀਬਨ 5 ਮਿਲੀਅਨ ਡਾਲਰ ਇਕੱਠਾ ਕਰੇਗਾ – ਜਾਂ ਹਰ ਮਹੀਨੇ ਹਰ ਗਾਹਕ ਤੋਂ 25 ਸੈਂਟ।

ਪਾਇਲਟ ਪ੍ਰੋਗਰਾਮ ਤੋਂ ਬਾਅਦ ਜੇ ਪ੍ਰੋਗਰਾਮ ਜਾਰੀ ਰਹਿੰਦਾ ਹੈ ਤਾਂ ਅਣਵਰਤੇ ਕੋਈ ਵੀ ਪੈਸੇ ਚੱਲ ਰਹੇ ਪ੍ਰੋਗਰਾਮ ਵਿਚ ਪਾ ਦਿੱਤੇ ਜਾਣਗੇ। ਜੇ ਇਕੱਠੀ ਹੋਈ ਆਮਦਨ ਗਰਾਂਟਾਂ ਅਤੇ ਪ੍ਰਬੰਧਕੀ ਖਰਚਿਆਂ ਨਾਲੋਂ ਵਧ ਜਾਂਦੀ ਹੈ ਤਾਂ ਰਿਹਾਇਸ਼ੀ ਗਾਹਕਾਂ ਲਈ 0.0082 ਡਾਲਰ ਦਾ ਚਾਰਜ ਅਡਜਸਟ ਵੀ ਕੀਤਾ ਜਾ ਸਕਦਾ ਹੈ। ਜੇ ਮੌਜੂਦਾ ਪਾਇਲਟ ਪ੍ਰੋਗਰਾਮ ਤੋਂ ਬਾਅਦ ਪ੍ਰੋਗਰਾਮ ਜਾਰੀ ਨਹੀਂ ਰੱਖਿਆ ਜਾਂਦਾ ਹੈ ਤਾਂ ਬੀ ਸੀ ਯੂਟਿਲਟੀਜ਼ ਕਮਿਸ਼ਨ ਇਹ ਪਤਾ ਲਾਵੇਗਾ ਕਿ ਕੋਈ ਵੀ ਅਣਵਰਤੇ ਫੰਡ ਕਿਵੇਂ ਵਰਤੇ ਜਾਣੇ ਚਾਹੀਦੇ ਹਨ। ਇਸ ਨਾਲ ਇਹ ਪੱਕਾ ਹੋਵੇਗਾ ਕਿ ਸਾਡੇ ਗਾਹਕ ਸਿਰਫ ਪ੍ਰੋਗਰਾਮ ਦੇ ਅਸਲੀ ਖਰਚੇ ਲਈ ਹੀ ਪੈਸੇ ਦੇ ਰਹੇ ਹਨ।

ਬੀ ਸੀ ਹਾਈਡਰੋ ਨੇ 31 ਜੁਲਾਈ, 2019 ਨੂੰ ਕਸਟਮਰ ਕਰਾਈਸਿਸ ਫੰਡ ਪਾਇਲਟ ਪ੍ਰੋਗਰਾਮ ਦੇ ਪਹਿਲੇ ਸਾਲ ਦੇ ਸਾਡੇ ਰਿਵੀਊ ਦੇ ਨਤੀਜਿਆਂ ਦੀ ਰਿਪੋਰਟ ਬੀ ਸੀ ਯੂਟਿਲਟੀਜ਼ ਕਮਿਸ਼ਨ (ਬੀ ਸੀ ਯੂ ਸੀ) ਨੂੰ ਦਰਜ ਕਰਵਾਈ ਸੀ। 10 ਜਨਵਰੀ, 2020 ਨੂੰ ਬੀ ਸੀ ਯੂ ਸੀ ਨੇ ਇਕ ਆਰਡਰ ਜਾਰੀ ਕੀਤਾ ਜਿਸ ਵਿਚ ਇਸ ਨੇ ਇਹ ਦੱਸਿਆ ਕਿ ਇਸ ਨੇ ਪਹਿਲੇ ਸਾਲ ਦੀ ਇਵੈਲੂਏਸ਼ਨ ਰਿਪੋਰਟ ਰਿਵੀਊ ਕਰ ਲਈ ਹੈ ਅਤੇ ਇਹ ਪਤਾ ਲਾਇਆ ਹੈ ਕਿ ਇਸ ਸਮੇਂ ਸੀ ਸੀ ਐੱਫ ਪਾਇਲਟ ਪ੍ਰੋਗਰਾਮ ਦਾ ਰਿਵੀਊ ਕਰਨ ਲਈ ਰਿਪੋਰਟ ਵਿਚ ਨਾਕਾਫੀ ਡੈਟਾ ਹੈ ਜਿਸ ਨਾਲ ਇਹ ਫੈਸਲਾ ਹੋ ਸਕੇ ਕਿ ਕੀ ਇਹ ਆਰਥਿਕ ਤੌਰ `ਤੇ ਸੰਭਵ ਹੈ ਜਾਂ ਨਹੀਂ। ਜੁਲਾਈ, 2020 ਵਿਚ ਦੂਜੇ ਸਾਲ ਦੀ ਇਵੈਲੂਏਸ਼ਨ ਰਿਪੋਰਟ ਦੇ ਦਰਜ ਹੋਣ ਤੱਕ ਰਿਵੀਊ ਅੱਗੇ ਪਾ ਦਿੱਤਾ ਗਿਆ ਹੈ।

ਯੋਗਤਾ, ਐਪਲੀਕੇਸ਼ਨਾਂ ਅਤੇ ਪ੍ਰੋਸੈਸਿੰਗ

ਨਹੀਂ, ਇਹ ਪ੍ਰੋਗਰਾਮ ਉਨ੍ਹਾਂ ਸਾਰੇ ਰਿਹਾਇਸ਼ੀ ਗਾਹਕਾਂ ਲਈ ਉਪਲਬਧ ਹੈ ਜਿਨ੍ਹਾਂ ਨੂੰ ਆਰਜ਼ੀ ਵਿੱਤੀ ਸੰਕਟ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ, ਭਾਵੇਂ ਤੁਹਾਡੇ ਪਰਿਵਾਰ ਦੀ ਆਮਦਨ ਕੋਈ ਵੀ ਹੋਵੇ ਜਾਂ ਭਾਵੇਂ ਤੁਸੀਂ ਇਸ ਵੇਲੇ ਕਿਸੇ ਵੀ ਤਰ੍ਹਾਂ ਦੀਆਂ ਮਦਦਾਂ ਲੈ ਰਹੇ ਹੋਵੋ। ਗਰਾਂਟ ਲਈ ਆਪਣੀ ਹੱਕਦਾਰੀ ਦਾ ਪਤਾ ਲਾਉਣ ਲਈ ਤੁਹਾਨੂੰ ਵਿੱਤੀ ਲੋੜ ਦਿਖਾਉਣ ਦੀ ਲੋੜ ਪੈ ਸਕਦੀ ਹੈ, ਕਿਉਂਕਿ ਯੋਗ ਹੋਣ ਲਈ ਤੁਹਾਨੂੰ ਬੀ ਸੀ ਹਾਈਡਰੋ ਦੇ ਆਪਣੇ ਬਿੱਲ ਦੇਣ ਵਿਚ ਔਖ ਅਤੇ ਆਪਣਾ ਕੋਨੈਕਸ਼ਨ ਕੱਟੇ ਜਾਣ ਦਾ ਸਾਮ੍ਹਣਾ ਕਰਦੇ ਹੋਣ ਦੀ ਲੋੜ ਹੈ।

ਆਪਣੀ ਰਿਹਾਇਸ਼ ਵਾਲੇ ਘਰ ਵਾਸਤੇ ਗਰਾਂਟ ਲੈਣ ਲਈ ਸਿਰਫ ਉਹ ਵਿਅਕਤੀ ਹੀ ਅਪਲਾਈ ਕਰ ਸਕਦਾ ਹੈ ਜਿਸ ਦੇ ਨਾਂ `ਤੇ ਰਿਹਾਇਸ਼ੀ ਅਕਾਊਂਟ ਹੈ।

ਜੇ ਤੁਸੀਂ ਅਕਾਊਂਟ ਵਾਲੇ ਨਹੀਂ ਹੋ (ਉਦਾਹਰਣ ਲਈ, ਕੋਈ ਕਿਰਾਏਦਾਰ, ਜਿਹੜਾ ਮਕਾਨ ਮਾਲਕ ਦੇ ਨਾਂ ਉਪਰਲੇ ਬੀ ਸੀ ਹਾਈਡਰੋ ਬਿੱਲ ਲਈ ਮਕਾਨ ਮਾਲਕ ਨੂੰ ਪੈਸੇ ਦਿੰਦਾ ਹੈ) ਤਾਂ ਤੁਸੀਂ ਅਪਲਾਈ ਕਰਨ ਲਈ ਯੋਗ ਨਹੀਂ ਹੋ।

ਪਰ, ਤੁਸੀਂ ਕਿਸੇ ਹੋਰ ਯੋਗ ਅਕਾਊਂਟ ਵਾਲੇ ਦੀ ਤਰਫੋਂ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਉਸ ਦੇ ਅਧਿਕਾਰਤ ਨੁਮਾਇੰਦੇ ਵਜੋਂ ਕੰਮ ਕਰ ਰਹੇ ਹੋ (ਜਿਵੇਂ ਬਜ਼ੁਰਗ ਮਾਪੇ ਦੀ ਮਦਦ ਕਰਨਾ)।

ਜੇ ਤੁਹਾਡੀ ਐਪਲੀਕੇਸ਼ਨ ਕਾਮਯਾਬ ਹੋ ਜਾਂਦੀ ਹੈ ਤਾਂ ਅਸੀਂ ਤੁਹਾਡੇ ਬੀ ਸੀ ਹਾਈਡਰੋ ਦੇ ਅਕਾਊਂਟ ਉੱਪਰ ਸਿੱਧੇ, ਤੁਹਾਡੇ ਵੱਲ ਬਕਾਇਆ ਰਹਿੰਦੀ ਰਕਮ ਦੇ ਬਰਾਬਰ ਗਰਾਂਟ ਦੀ ਰਕਮ ਲਾਗੂ ਕਰਾਂਗੇ। ਤੁਸੀਂ ਵੱਧ ਤੋਂ ਵੱਧ 600 ਡਾਲਰ (ਬਿਜਲੀ ਨਾਲ ਗਰਮ ਹੁੰਦੇ ਘਰਾਂ ਲਈ) ਜਾਂ 500 ਡਾਲਰ ਤੱਕ (ਗੈਰ-ਬਿਜਲੀ ਨਾਲ ਗਰਮ ਹੁੰਦੇ ਘਰਾਂ ਲਈ) ਲੈ ਸਕਦੇ ਹੋ, ਪਰ ਤੁਹਾਡੀ ਕੁੱਲ ਗਰਾਂਟ ਤੁਹਾਡੇ ਵੱਲ ਰਹਿੰਦੀ ਰਕਮ `ਤੇ ਨਿਰਭਰ ਕਰੇਗੀ। ਉਦਾਹਰਣ ਲਈ, ਜੇ ਤੁਹਾਡੇ ਵੱਲ ਬਕਾਇਆ 375 ਡਾਲਰ ਹੈ ਤਾਂ ਤੁਸੀਂ 375 ਡਾਲਰ ਦੀ ਗਰਾਂਟ ਲਈ ਹੀ ਯੋਗ ਹੋ ਸਕਦੇ ਹੋ।

ਆਮ ਤੌਰ `ਤੇ ਅਸੀਂ ਗਰਾਂਟ ਦੀ ਐਪਲੀਕੇਸ਼ਨ ਮਿਲਣ ਤੋਂ ਬਾਅਦ 21 ਦਿਨਾਂ ਦੇ ਵਿਚ ਵਿਚ ਫੈਸਲਾ ਕਰਨ ਦੇ ਯੋਗ ਹੁੰਦੇ ਹਾਂ। ਤੁਹਾਡੀ ਐਪਲੀਕੇਸ਼ਨ `ਤੇ ਸਾਡੇ ਵਲੋਂ ਵਿਚਾਰ ਕਰਨ ਵੇਲੇ ਤੁਹਾਡਾ ਕੋਨੈਕਸ਼ਨ ਨਹੀਂ ਕੱਟਿਆ ਜਾਵੇਗਾ। ਆਪਣੀ ਐਪਲੀਕੇਸ਼ਨ `ਤੇ ਵਿਚਾਰ ਕੀਤੇ ਜਾਣ ਲਈ ਔਨਲਾਈਨ ਅਪਲਾਈ ਕਰਨਾ ਸਭ ਤੋਂ ਤੇਜ਼ ਤਰੀਕਾ ਹੈ।

ਨਹੀਂ, ਜੇ ਤੁਹਾਡੀ ਸੀ ਸੀ ਐੱਫ ਦੀ ਐਪਲੀਕੇਸ਼ਨ ਵਿਚਾਰ ਅਧੀਨ ਹੋਵੇ ਤਾਂ ਤੁਹਾਡੀ ਐਪਲੀਕੇਸ਼ਨ `ਤੇ ਸਾਡੇ ਵਲੋਂ ਵਿਚਾਰ ਕਰਨ ਦੌਰਾਨ ਤੁਹਾਡਾ ਕੋਨੈਕਸ਼ਨ ਕੱਟਿਆ ਨਹੀਂ ਜਾਵੇਗਾ। ਤੁਹਾਡੀ ਐਪਲੀਕੇਸ਼ਨ ਮਿਲ ਜਾਣ `ਤੇ, ਤੁਹਾਡੀ ਐਪਲੀਕੇਸ਼ਨ ਨੂੰ ਵਿਚਾਰਨ ਦੌਰਾਨ ਤੁਹਾਡਾ ਕੋਨੈਕਸ਼ਨ ਕੱਟੇ ਜਾਣ ਤੋਂ ਰੋਕਣ ਲਈ ਤੁਹਾਡੇ ਅਕਾਊਂਟ ਉੱਪਰ ਹੋਲਡ ਪਾਇਆ ਜਾਵੇਗਾ। ਤੁਹਾਡੀ ਸੀ ਸੀ ਐੱਫ ਐਪਲੀਕੇਸ਼ਨ ਨਾਲ ਸੰਬੰਧਿਤ ਫੈਸਲਾ ਹੋ ਜਾਣ `ਤੇ, ਤੁਹਾਡੇ ਅਕਾਊਂਟ ਉੱਪਰ ਪਾਇਆ ਹੋਲਡ ਹਟਾ ਦਿੱਤਾ ਜਾਵੇਗਾ।

ਆਪਣੀ ਐਪਲੀਕੇਸ਼ਨ `ਤੇ ਵਿਚਾਰ ਕੀਤੇ ਜਾਣ ਲਈ ਔਨਲਾਈਨ ਅਪਲਾਈ ਕਰਨਾ ਸਭ ਤੋਂ ਤੇਜ਼ ਤਰੀਕਾ ਹੈ।

ਨਹੀਂ, ਤੁਹਾਨੂੰ ਸਿਰਫ ਤੁਹਾਡੇ ਵੱਲ ਬਕਾਇਆ ਰਹਿੰਦੀ ਰਕਮ ਤੱਕ ਹੀ ਗਰਾਂਟ ਮਿਲੇਗੀ। ਤੁਸੀਂ 12 ਮਹੀਨਿਆਂ ਵਿਚ ਗਰਾਂਟ ਲਈ ਦੁਬਾਰਾ ਅਪਲਾਈ ਕਰਨ ਦੇ ਯੋਗ ਹੋਵੋਗੇ।

ਤੁਸੀਂ ਸਾਲ ਵਿਚ ਇਕ ਵਾਰੀ ਗਰਾਂਟ ਲੈਣ ਲਈ ਅਪਲਾਈ ਕਰ ਸਕਦੇ ਹੋ, ਮਤਲਬ ਕਿ ਪਿਛਲੇ ਸਾਲ ਵਿਚ ਆਪਣੀ ਕਾਮਯਾਬ ਐਪਲੀਕੇਸ਼ਨ ਦੇ ਕਲੇਮ ਦੀ ਤਾਰੀਕ ਤੋਂ 12 ਮਹੀਨੇ ਬਾਅਦ। ਉਦਾਹਰਣ ਲਈ, ਜੇ ਤੁਹਾਨੂੰ ਸਤੰਬਰ 2018 ਵਿਚ ਗਰਾਂਟ ਮਿਲੀ ਸੀ ਤਾਂ ਤੁਸੀਂ ਸਤੰਬਰ 2019 ਵਿਚ ਇਕ ਹੋਰ ਗਰਾਂਟ ਲੈਣ ਦੇ ਯੋਗ ਹੋਵੋਗੇ।

ਜੇ ਤੁਹਾਡੀ ਐਪਲੀਕੇਸ਼ਨ ਮਨਜ਼ੂਰ ਨਹੀਂ ਕੀਤੀ ਗਈ ਸੀ ਅਤੇ ਤੁਹਾਡੀਆਂ ਹਾਲਤਾਂ ਬਦਲ ਜਾਂਦੀਆਂ ਹਨ ਤਾਂ ਉਸੇ ਸਾਲ ਵਿਚ ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ।

ਜੇ ਤੁਹਾਡੀ ਐਪਲੀਕੇਸ਼ਨ ਮਨਜ਼ੂਰ ਕਰ ਲਈ ਜਾਂਦੀ ਹੈ ਤਾਂ ਗਰਾਂਟ ਦੀ ਰਕਮ ਸਿੱਧੀ ਤੁਹਾਡੇ ਵੱਲ ਰਹਿੰਦੇ ਬਕਾਏ ਲਈ ਤੁਹਾਡੇ ਬੀ ਸੀ ਹਾਈਡਰੋ ਦੇ ਅਕਾਊਂਟ `ਤੇ ਲਾਗੂ ਕੀਤੀ ਜਾਵੇਗੀ। ਤੁਹਾਨੂੰ ਇਹ ਰਕਮ ਵਾਪਸ ਦੇਣ ਦੀ ਲੋੜ ਨਹੀਂ ਹੈ।

ਕਿਰਪਾ ਕਰਕੇ ਇਹ ਗੱਲ ਨੋਟ ਕਰੋ ਕਿ ਤੁਹਾਡੀ ਐਪਲੀਕੇਸ਼ਨ ਰੈਂਡਮ ਆਡਿਟ ਲਈ ਚੁਣੀ ਜਾ ਸਕਦੀ ਹੈ ਜਿੱਥੇ ਅਸੀਂ ਵਾਧੂ ਡਾਕੂਮੈਂਟਸ (ਪੇਪਰਾਂ) ਦੀ ਮੰਗ ਕਰਦੇ ਹਾਂ। ਜੇ ਆਡਿਟ ਲਈ ਤੁਹਾਡੀ ਚੋਣ ਕੀਤੀ ਜਾਂਦੀ ਹੈ ਅਤੇ ਤੁਸੀਂ ਲੋੜੀਂਦੇ ਡਾਕੂਮੈਂਟਸ ਦੇਣ ਦੇ ਅਯੋਗ ਹੁੰਦੇ ਹੋ ਜਾਂ ਨਾ ਦੇਣ ਦੇ ਖਾਹਸ਼ਮੰਦ ਹੁੰਦੇ ਹੋ ਤਾਂ ਸੀ ਸੀ ਐੱਫ ਗਰਾਂਟ ਵਾਪਸ ਲਈ ਜਾ ਸਕਦੀ ਹੈ ਅਤੇ ਤੁਹਾਡੇ ਬਿੱਲ ਤੋਂ ਕਰੈਡਿਟ ਹਟਾਇਆ ਜਾ ਸਕਦਾ ਹੈ।

ਕਸਟਮਰ ਕਰਾਈਸਿਸ ਫੰਡ ਗਰਾਂਟਾਂ ਦੀ ਵਰਤੋਂ ਸਕਿਉਰਟੀ ਡਿਪਾਜ਼ਿਟਸ ਲਈ ਨਹੀਂ ਕੀਤੀ ਜਾ ਸਕਦੀ। ਇਕ ਸਾਲ ਸਮੇਂ ਸਿਰ ਪੇਮੈਂਟਾਂ ਦੇਣ ਤੋਂ ਬਾਅਦ ਤੁਹਾਡਾ ਸਕਿਉਰਟੀ ਡਿਪਾਜ਼ਿਟ ਤੁਹਾਨੂੰ ਵਾਪਸ ਕਰ ਦਿੱਤਾ ਜਾਵੇਗਾ, ਇਸ ਕਰਕੇ ਇਸ ਨੂੰ ਕਵਰ ਕਰਨ ਲਈ ਅਸੀਂ ਗਰਾਂਟ ਨਹੀਂ ਦੇ ਸਕਦੇ। ਸਕਿਉਰਟੀ ਡਿਪਾਜ਼ਿਟ ਦੀ ਬਜਾਏ ਤੁਹਾਡੇ ਲਈ ਕੋਈ ਹੋਰ ਚੋਣਾਂ ਉਪਲਬਧ ਹੋ ਸਕਦੀਆਂ ਹਨ, ਜਿਵੇਂ ਕਿ ਕਿਸੇ ਹੋਰ ਯੂਟਿਲਟੀ ਤੋਂ ਚਿੱਠੀ ਜਾਂ ਕਿਸੇ ਹੋਰ ਗਾਹਕ ਦਾ ਤੁਹਾਡੇ ਗੁਰਾਂਟਰ ਵਜੋਂ ਕੰਮ ਕਰਨਾ। ਜ਼ਿਆਦਾ ਜਾਣੋ

ਤੁਹਾਡੀ ਇੱਕੋ ਜਿੰਨੀ ਪੇਮੈਂਟ ਦੇਣ ਦੀ ਪਲੈਨ ਦੀ ਅਡਜਸਟਮੈਂਟ ਨੂੰ ਤੁਹਾਡੀ ਸੀ ਸੀ ਐੱਫ ਗਰਾਂਟ ਐਪਲੀਕੇਸ਼ਨ ਦਾ ਹਿੱਸਾ ਸਮਝਿਆ ਜਾ ਸਕਦਾ ਹੈ। ਇੱਕੋ ਜਿੰਨੀ ਪੇਮੈਂਟ ਦੇਣ ਦੀ ਪਲੈਨ ਤੋਂ ਚਾਣਚੱਕ ਸਲਾਨਾ ਅਡਜਸਟਮੈਂਟ ਲੈਣਾ, ਆਪਣੇ ਆਪ ਵਿਚ ਇਕ ਸੰਕਟ ਦੇ ਤੌਰ `ਤੇ ਯੋਗ ਨਹੀਂ ਹੁੰਦਾ ਅਤੇ ਇਹ ਆਪਣੇ ਆਪ ਸੀ ਸੀ ਐੱਫ ਗਰਾਂਟ ਲਈ ਯੋਗ ਨਹੀਂ ਹੋਵੇਗਾ। ਇੱਕੋ ਜਿੰਨੀ ਪੇਮੈਂਟ ਦੇਣ ਦੀਆਂ ਪਲੈਨਾਂ ਲਈ ਤੁਸੀਂ ਕਿਉਂਕਿ ਇਸ ਚੀਜ਼ ਦਾ ਸੰਖੇਪ ਦੇਖੋਗੇ ਕਿ ਤੁਸੀਂ ਕਿੰਨੀ ਬਿਜਲੀ ਵਰਤ ਰਹੇ ਹੋ ਅਤੇ ਤੁਸੀਂ ਕਿੰਨੇ ਪੈਸੇ ਹਰ ਬਿੱਲ `ਤੇ ਦਿੱਤੇ ਹਨ, ਇਸ ਕਰਕੇ ਤੁਹਾਡੀ ਅਡਜਸਟਮੈਂਟ ਕੋਈ ਚਾਣਚੱਕ ਹੋਣ ਵਾਲਾ ਖਰਚ ਨਹੀਂ ਹੋਵੇਗੀ। ਅਸੀਂ ਪੱਕੇ ਵਕਫਿਆਂ `ਤੇ ਤੁਹਾਡੀ ਪੇਮੈਂਟ ਦੀ ਰਕਮ ਵਿਚ ਅਡਜਸਟਮੈਂਟਾਂ ਵੀ ਕਰਦੇ ਹਾਂ, ਜੇ ਇਹ ਰਕਮ ਤੁਹਾਡੇ ਵਲੋਂ ਵਰਤੀ ਜਾ ਰਹੀ ਬਿਜਲੀ ਦੀ ਰਕਮ ਨਾਲ ਚੰਗੀ ਤਰ੍ਹਾਂ ਮੇਲ ਨਾ ਖਾਂਦੀ ਹੋਵੇ।

ਪਰ, ਜੇ ਤੁਹਾਨੂੰ ਹੋਰ ਕਾਰਨਾਂ ਕਰਕੇ ਆਰਜ਼ੀ ਵਿੱਤੀ ਸੰਕਟ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੋਵੇ ਤਾਂ ਤੁਹਾਡੀ ਸਲਾਨਾ ਅਡਜਸਟਮੈਂਟ ਦੀ ਰਕਮ ਨੂੰ ਤੁਹਾਡੇ ਵੱਲ ਰਹਿੰਦੀ ਕੁੱਲ ਰਕਮ ਦਾ ਹਿੱਸਾ ਸਮਝਿਆ ਜਾਵੇਗਾ ਅਤੇ ਇਸ ਨੂੰ ਤੁਹਾਡੀ ਯੋਗਤਾ ਅਤੇ ਗਰਾਂਟ ਦੀ ਰਕਮ ਦਾ ਫੈਸਲਾ ਕਰਨ ਵੇਲੇ ਵਿਚਾਰਿਆ ਜਾਵੇਗਾ।

ਜੇ ਤੁਹਾਨੂੰ ਆਪਣੀ ਪਲੈਨ ਤੋਂ ਵੱਡੀ ਸਲਾਨਾ ਅਡਜਸਟਮੈਂਟ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੋਵੇ ਤਾਂ ਬਕਾਇਆ ਰਹਿੰਦੀ ਰਕਮ ਦੇਣ ਲਈ ਹੋਰ ਚੋਣਾਂ ਬਾਰੇ ਵਿਚਾਰ ਕਰਨ ਲਈ, ਜਿਵੇਂ ਕਿ ਕਿਸ਼ਤਾਂ ਵਿਚ ਦੇਣ ਦੀ ਪਲੈਨ, ਕਿਰਪਾ ਕਰਕੇ ਸਾਡੀ ਕਸਟਮਰ ਟੀਮ ਨਾਲ ਸੰਪਰਕ ਕਰੋ।

ਜੇ ਕਿਸੇ ਗਾਹਕ ਨੂੰ ਕੰਮ ਦੇ ਬੰਦ ਹੋਣ, ਬੀਮਾਰੀ, ਜਾਂ ਕੋਵਿਡ-19 ਮਹਾਂਮਾਰੀ ਕਾਰਨ ਤਨਖਾਹਾਂ ਦੇ ਨੁਕਸਾਨ ਕਰਕੇ ਆਰਜ਼ੀ ਤੌਰ `ਤੇ ਵਿੱਤੀ ਤੰਗੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੋਵੇ ਤਾਂ ਉਹ ਕਸਟਮਰ ਕਰਾਈਸਿਸ ਫੰਡ ਲਈ ਵੀ ਯੋਗ ਹੋ ਸਕਦਾ ਹੈ, ਜੋ ਕਿ ਬੀ ਸੀ ਹਾਈਡਰੋ ਦਾ ਆਪਣਾ ਬਿੱਲ ਦੇਣ ਲਈ 600 ਡਾਲਰ ਤੱਕ ਦੀਆਂ ਗਰਾਂਟਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਗਾਹਕ ਲਈ ਯੋਗਤਾ ਦੀਆਂ ਸਾਰੀਆਂ ਹੋਰ ਕਸੌਟੀਆਂ ਪੂਰਾ ਕਰਨਾ ਜ਼ਰੂਰੀ ਹੈ। ਸੀ ਸੀ ਐੱਫ ਐਪਲੀਕੇਸ਼ਨਾਂ ਔਨਲਾਈਨ ਭਰੀਆਂ ਜਾਂਦੀਆਂ ਹਨ।

ਜੇ ਸੀ ਸੀ ਐੱਫ ਤੁਹਾਡੇ `ਤੇ ਲਾਗੂ ਨਾ ਹੁੰਦਾ ਹੋਵੇ ਤਾਂ ਕਿਰਪਾ ਕਰਕੇ ਇਹ ਚੈੱਕ ਕਰੋ ਕਿ ਕੀ ਤੁਸੀਂ ਸਾਡੇ ਕੋਵਿਡ-19 ਰਿਲੀਫ ਫੰਡ ਲਈ ਯੋਗ ਹੋ ਜਾਂ 1 800 BCHYDRO (1 800 224 9376) `ਤੇ ਫੋਨ ਕਰਕੇ ਕਿਸ਼ਤਾਂ ਵਿਚ ਦੇਣ ਦੀ ਪਲੈਨ ਬਣਾਉਣ ਬਾਰੇ ਵਿਚਾਰ ਕਰੋ।

ਤੇਜ਼ੀਆਂ ਅਤੇ ਆਡਿਟ ਦੀ ਕਾਰਵਾਈ

ਹਾਂ, ਜੇ ਤੁਸੀਂ ਇਹ ਮਹਿਸੂਸ ਕਰਦੇ ਹੋਵੋ ਕਿ ਤੁਹਾਡੀ ਸੀ ਸੀ ਐੱਫ ਲਈ ਐਪਲੀਕੇਸ਼ਨ ਗਲਤ ਰੱਦ ਕੀਤੀ ਗਈ ਹੈ ਤਾਂ ਆਪਣੀ ਬੇਨਤੀ `ਤੇ ਤੇਜ਼ੀ ਨਾਲ ਕਾਰਵਾਈ ਲਈ ਸਾਡੀ ਕਸਟਮਰ ਟੀਮ ਨਾਲ 1 800 BC HYDRO (1 800 224 9376) `ਤੇ ਸੰਪਰਕ ਕਰੋ ਅਤੇ ਇਹ ਸਾਡੀ ਐਸਕਾਲੇਸ਼ਨ ਟੀਮ ਵਲੋਂ ਵਿਚਾਰੀ ਜਾਵੇਗੀ।

ਆਡਿਟ ਉਹ ਪੜਤਾਲ ਹੈ ਜਿਹੜੀ ਅਸੀਂ ਗਰਾਂਟ ਲਈ ਕਾਮਯਾਬ ਹੋਈਆਂ ਥੋੜ੍ਹੀਆਂ ਜਿਹੀਆਂ ਐਪਲੀਕੇਸ਼ਨਾਂ ਦੀ ਕਰਦੇ ਹਾਂ, ਜਿੱਥੇ ਅਸੀਂ ਉਸ ਜਾਣਕਾਰੀ ਦੀ ਤਸਦੀਕ ਕਰਨ ਲਈ ਪੇਪਰਾਂ ਦੀ ਮੰਗ ਕਰਦੇ ਹਾਂ ਜਿਹੜੀ ਐਪਲੀਕੇਸ਼ਨ ਫਾਰਮ ਉੱਪਰ ਦਿੱਤੀ ਗਈ ਸੀ। ਆਡਿਟ ਦੀ ਕਾਰਵਾਈ ਹੇਰਾਫੇਰੀ ਵਾਲੀਆਂ ਐਪਲੀਕੇਸ਼ਨਾਂ ਨੂੰ ਘਟਾਉਣ ਵਿਚ ਮਦਦ ਕਰਦੀ ਹੈ ਤਾਂ ਜੋ ਪ੍ਰੋਗਰਾਮ ਦੇ ਫੰਡ ਉਨ੍ਹਾਂ ਲੋਕਾਂ ਲਈ ਮੌਜੂਦ ਹੋਣ ਜਿਨ੍ਹਾਂ ਨੂੰ ਇਸ ਦੀ ਲੋੜ ਹੈ। ਆਡਿਟ ਲਈ ਐਪਲੀਕੇਸ਼ਨਾਂ ਦੀ ਚੋਣ, ਇਕ ਗੁਮਨਾਮ, ਰੈਂਡਮ (ਅਟਕਲਪੱਚੂ ਵਾਲੇ) ਅਮਲ ਰਾਹੀਂ ਕੀਤੀ ਜਾਂਦੀ ਹੈ।

ਆਡਿਟ ਦੀ ਕਾਰਵਾਈ ਦੌਰਾਨ, ਅਸੀਂ ਤੁਹਾਡੇ ਤੋਂ ਅਜਿਹੇ ਡਾਕੂਮੈਂਟਸ ਮੰਗ ਸਕਦੇ ਹਾਂ ਜਿਹੜੇ ਤੁਹਾਡੇ ਵਲੋਂ ਐਪਲੀਕੇਸ਼ਨ ਫਾਰਮ ਉੱਪਰ ਦਿੱਤੀ ਗਈ ਜਾਣਕਾਰੀ ਦੀ ਤਸਦੀਕ ਕਰਦੇ ਹੋਣ ਜਿਵੇਂ ਕਿ ਅਸੈੱਸਮੈਂਟ ਦਾ ਨੋਟਿਸ, ਬੈਂਕ ਦੀ ਸਟੇਟਮੈਂਟ, ਜਾਂ ਇਹ ਤਸਦੀਕ ਕਿ ਤੁਸੀਂ ਜਾਂ ਤੁਹਾਡੇ ਐਡਰੈਸ ਵਾਲਾ ਕੋਈ ਵਿਅਕਤੀ ਇਨਕਮ ਜਾਂ ਹਾਊਜ਼ਿੰਗ ਅਸਿਸਟੈਂਸ ਪ੍ਰੋਗਰਾਮ ਵਿਚ ਹਿੱਸਾ ਲੈ ਰਿਹਾ ਹੈ। ਸਾਡੇ ਵਲੋਂ ਮੰਗੇ ਜਾਣ ਵਾਲੇ ਡਾਕੂਮੈਂਟਸ ਦੀ ਕਿਸਮ, ਤੁਹਾਡੀ ਖਾਸ ਹਾਲਤ ਉੱਪਰ ਨਿਰਭਰ ਕਰੇਗੀ।

ਰੈਂਡਮ ਆਡਿਟ ਲਈ ਤੁਹਾਡੀ ਐਪਲੀਕੇਸ਼ਨ ਦੀ ਚੋਣ ਤੁਹਾਨੂੰ ਗਰਾਂਟ ਮਿਲਣ ਤੋਂ ਬਾਅਦ 36 ਮਹੀਨਿਆਂ (3 ਸਾਲਾਂ) ਦੇ ਸਮੇਂ ਵਿਚ ਕਿਸੇ ਵੇਲੇ ਵੀ ਕੀਤੀ ਜਾ ਸਕਦੀ ਹੈ। ਕਿਰਪਾ ਕਰਕੇ ਕੋਈ ਵੀ ਉਹ ਡਾਕੂਮੈਂਟਸ ਕੋਲ ਰੱਖੋ ਜਿਨ੍ਹਾਂ ਦੀ ਤੁਹਾਨੂੰ 36 ਮਹੀਨਿਆਂ (3 ਸਾਲਾਂ) ਲਈ ਆਪਣੀ ਐਪਲੀਕੇਸ਼ਨ ਦੇ ਹੱਕ ਵਿਚ ਲੋੜ ਹੈ।

ਜੇ ਤੁਸੀਂ ਮੰਗੀ ਗਈ ਜਾਣਕਾਰੀ ਨਾ ਦੇਣਾ ਚਾਹੁੰਦੇ ਹੋਵੋ ਤਾਂ ਸਾਨੂੰ ਗਰਾਂਟ ਦੀ ਰਕਮ ਰੱਦ ਕਰਨ ਦੀ ਲੋੜ ਪਵੇਗੀ। ਜੇ ਤੁਹਾਡੇ ਕੋਲ ਮੰਗੇ ਗਏ ਡਾਕੂਮੈਂਟਸ ਤੱਕ ਪਹੁੰਚ ਨਾ ਹੋਵੇ, ਜਾਂ ਜੇ ਇਹ ਨਾਕਾਫੀ ਹੋਣ ਤਾਂ ਤੁਹਾਡੀ ਐਪਲੀਕੇਸ਼ਨ ਦੀ ਤਸਦੀਕ ਕਰਨ ਲਈ ਅਸੀਂ ਤੁਹਾਡੇ ਨਾਲ ਹੋਰ ਚੋਣਾਂ ਬਾਰੇ ਵਿਚਾਰ ਕਰਾਂਗੇ।