ਕੋਵਿਡ-19 ਰਿਹਾਇਸ਼ੀ ਗਾਹਕਾਂ ਲਈ ਰਿਲੀਫ ਫੰਡ

ਜੇ ਤੁਸੀਂ ਰਿਹਾਇਸ਼ੀ ਗਾਹਕ (ਰੈਜ਼ੀਡੈਂਸ਼ਲ ਕਸਟਮਰ) ਹੋ ਅਤੇ ਤੁਸੀਂ ਜਾਂ ਤੁਹਾਡੇ ਸਪਾਉਸ/ਪਾਰਟਨਰ ਨੇ ਕੋਵਿਡ-19 ਕਰਕੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਤਾਂ ਤੁਸੀਂ ਬੀ ਸੀ ਹਾਈਡਰੋ ਦੇ ਆਪਣੇ ਬਿੱਲ ਉੱਪਰ ਮੁਫਤ ਕਰੈਡਿਟ ਲੈਣ ਦੇ ਯੋਗ ਹੋ ਸਕਦੇ ਹੋ।

 

ਯੋਗ ਗਾਹਕ

ਰਿਹਾਇਸ਼ੀ ਗਾਹਕਾਂ ਲਈ ਕੋਵਿਡ-19 ਰਿਲੀਫ (ਰਾਹਤ) ਫੰਡ ਦੇ ਯੋਗ ਹੋਣ ਲਈ:

 • ਤੁਹਾਡਾ ਰਿਹਾਇਸ਼ੀ ਅਕਾਊਂਟ ਵਾਲੇ ਹੋਣਾ ਅਤੇ 31 ਮਾਰਚ, 2020 ਨੂੰ ਅਕਾਊਂਟ ਹੋਣਾ ਜ਼ਰੂਰੀ ਹੈ
 • ਤੁਹਾਨੂੰ ਇਮਪਲੌਏਮੈਂਟ ਇਨਸ਼ੋਰੈਂਸ, ਕੈਨੇਡਾ ਐਮਰਜੰਸੀ ਰਿਸਪੌਂਸ ਬੈਨੇਫਿਟ, ਜਾਂ ਬੀ.ਸੀ. ਐਮਰਜੰਸੀ ਬੈਨੇਫਿਟ ਫਾਰ ਵਰਕਰਜ਼ ਲਈ ਯੋਗ ਹੋਣ ਦੀ ਲੋੜ ਹੈ
 • ਤੁਸੀਂ ਜਾਂ ਤੁਹਾਡੇ ਸਪਾਉਸ/ਪਾਰਟਨਰ ਨੇ ਕੋਵਿਡ-19 ਕਰਕੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਕੰਮ ਕਰਨ ਦੇ ਅਯੋਗ ਹੋਣ ਦੀਆਂ ਉਦਾਹਰਣਾਂ ਇਹ ਹਨ:
  • ਲੇਡ ਔਫ ਹੋਣਾ
  • ਉਹ ਵਰਕਰ ਜਿਹੜੇ ਆਪਣੀ ਕੰਪਨੀ ਨਾਲ ਜੁੜੇ ਹੋਏ ਹਨ ਪਰ ਕੋਈ ਤਨਖਾਹ ਨਹੀਂ ਮਿਲ ਰਹੀ
  • ਸਵੈ-ਰੁਜ਼ਗਾਰ (ਸੈਲਫ-ਇਮਪਲੌਏਮੈਂਟ) ਦੀ ਆਮਦਨ ਜਾਰੀ ਰੱਖਣ ਦੇ ਅਯੋਗ ਹੋਣਾ
  • ਕੋਵਿਡ-19 ਕਰਕੇ ਕੁਆਰਟੀਨ ਕੀਤਾ ਜਾਣਾ ਜਾਂ ਬੀਮਾਰ ਹੋਣਾ
  • ਪਰਿਵਾਰ ਦੇ ਕਿਸੇ ਅਜਿਹੇ ਮੈਂਬਰਾਂ ਦੀ ਸੰਭਾਲ ਕਰਨਾ ਜਿਹੜਾ ਕੋਵਿਡ-19 ਨਾਲ ਬੀਮਾਰ ਹੈ
  • ਬੱਚੇ ਹੋਣਾ ਜਿਨ੍ਹਾਂ ਨੂੰ ਸਕੂਲ ਜਾਂ ਡੇਅਕੇਅਰ ਦੇ ਬੰਦ ਹੋਣ ਕਾਰਨ ਸੰਭਾਲ ਜਾਂ ਨਿਗਰਾਨੀ ਦੀ ਲੋੜ ਹੈ
 • ਤੁਹਾਡੇ ਲਈ ਯੋਗਤਾ ਦਾ ਸਬੂਤ ਅਪਲੋਡ ਕਰਨ ਦੇ ਯੋਗ ਹੋਣਾ ਜ਼ਰੂਰੀ ਹੈ, ਜਿਵੇਂ ਕਿ ਬੀ.ਸੀ. ਐਮਰਜੰਸੀ ਬੈਨੇਫਿਟਸ ਫਾਰ ਵਰਕਰਜ਼ ਲਈ ਤੁਹਾਡੀ ਮਨਜ਼ੂਰੀ, ਇਮਪਲੌਏਮੈਂਟ ਇਨਸ਼ੋਰੈਂਸ ਲਈ ਮਨਜ਼ੂਰੀ, ਜਾਂ ਤੁਹਾਡੀ ਕੈਨੇਡਾ ਐਮਰਜੰਸੀ ਰਿਸਪੌਂਸ ਬੈਨੇਫਿਟਸ ਐਪਲੀਕੇਸ਼ਨ ਲਈ ਸਹਾਇਤਾ ਕਰਨ ਵਾਲਾ ਕੋਈ ਡਾਕੂਮੈਂਟ ਜਿਵੇਂ ਕਿ ਰਿਕਾਰਡ ਔਫ ਇਮਪਲੌਏਮੈਂਟ ਜਾਂ ਤੁਹਾਡੇ ਬੱਚੇ ਦੇ ਚਾਇਲਡਕੇਅਰ ਤੋਂ ਬੰਦ ਹੋਣ ਦੀ ਚਿੱਠੀ
 • ਤੁਹਾਡੀ ਬਿਜਲੀ ਦੀ ਮਹੀਨੇ ਦੀ ਔਸਤ ਖਪਤ 2,500 ਕੇ ਡਬਲਯੂ ਐੱਚ ਤੋਂ ਜ਼ਿਆਦਾ ਨਾ ਹੋਣਾ ਜ਼ਰੂਰੀ ਹੈ

ਹਰ ਘਰ ਲਈ ਵੱਧ ਤੋਂ ਵੱਧ ਇਕ ਕੋਵਿਡ ਰਿਲੀਫ ਫੰਡ ਬਿੱਲ ਕਰੈਡਿਟ ਹੈ।

 

ਅਪਲਾਈ ਕਿਵੇਂ ਕਰਨਾ ਹੈ

ਰਿਹਾਇਸ਼ੀ ਗਾਹਕਾਂ ਲਈ ਸਾਡਾ ਐਪਲੀਕੇਸ਼ਨ ਫਾਰਮ ਹੁਣ ਮਿਲਦਾ ਹੈ। ਯੋਗ ਗਾਹਕ ਕਰੈਡਿਟ ਲੈਣ ਲਈ 30 ਜੂਨ, 2020 ਤੱਕ ਕਿਸੇ ਸਮੇਂ ਵੀ ਅਪਲਾਈ ਕਰ ਸਕਦੇ ਹਨ।

ਹੁਣ ਹੀ ਅਪਲਾਈ ਕਰੋ

 

ਇਸ ਪ੍ਰੋਗਰਾਮ ਲਈ ਯੋਗ ਨਹੀਂ ਹੋ?

ਜੇ ਤੁਸੀਂ ਕੋਵਿਡ-19 ਰਿਲੀਫ ਫੰਡ ਲਈ ਯੋਗ ਨਹੀਂ ਹੋ ਤਾਂ ਉਪਲਬਧ ਹੋਰ ਪ੍ਰੋਗਰਾਮਾਂ ਬਾਰੇ ਜਾਣੋ ਜਿਵੇਂ ਕਿ ਕਸਟਮਰ ਕਰਾਈਸਿਸ ਫੰਡ ਜਾਂ ਪੇਮੈਂਟਾਂ ਪਿੱਛੇ ਪਾਉਣ ਦੀ ਚੋਣ ਜਾਂ ਪੇਮੈਂਟ ਦੀ ਲਚਕਦਾਰ ਪਲੈਨ ਦਾ ਸਮਝੌਤਾ ਕਰਨਾ।

 

ਆਮ ਪੁੱਛੇ ਜਾਂਦੇ ਸਵਾਲ

ਯੋਗਤਾ ਅਤੇ ਅਪਲਾਈ ਕਿਵੇਂ ਕਰਨਾ ਹੈ

ਐਪਲੀਕੇਸ਼ਨ (ਅਰਜ਼ੀ) ਦੇ ਹਿੱਸੇ ਵਜੋਂ, ਤੁਹਾਨੂੰ ਕੋਈ ਡਾਕੂਮੈਂਟ ਅਪਲੋਡ ਕਰਨ ਦੀ ਲੋੜ ਹੈ ਜਿਹੜਾ ਇਹ ਸਾਬਤ ਕਰਦਾ ਹੈ ਕਿ ਤੁਸੀਂ ਪ੍ਰੋਗਰਾਮ ਲਈ ਯੋਗ ਹੋ। ਅਸੀਂ ਸਬੂਤ ਵਜੋਂ ਹੇਠਾਂ ਦਿੱਤੇ ਡਾਕੂਮੈਂਟਸ ਪ੍ਰਵਾਨ ਕਰ ਰਹੇ ਹਾਂ, ਜੇ ਉਹ ਡਾਕੂਮੈਂਟ ਸਪਸ਼ਟ ਤੌਰ `ਤੇ ਇਹ ਦੱਸਦੇ ਹੋਣ ਕਿ ਤੁਸੀਂ ਕੋਵਿਡ-19 ਕਰਕੇ ਕੰਮ ਕਰਨਾ ਬੰਦ ਕੀਤਾ ਹੈ:

ਜੇ ਤੁਹਾਡੀ ਇਮਪਲੌਏਮੈਂਟ ਇਨਸ਼ੋਰੈਂਸ ਇਹ ਪਛਾਣ ਨਾ ਕਰੇ ਕਿ ਤੁਸੀਂ ਕੋਵਿਡ-19 ਕਰਕੇ ਕੰਮ ਕਰਨਾ ਬੰਦ ਕੀਤਾ ਹੈ ਤਾਂ ਤੁਹਾਡੇ ਲਈ ਆਪਣਾ ਰਿਕਾਰਡ ਔਫ ਇਮਪਲੌਏਮੈਂਟ ਅਪਲੋਡ ਕਰਨਾ ਜ਼ਰੂਰੀ ਹੋ ਸਕਦਾ ਹੈ।

ਕੈਨੇਡਾ ਐਮਰਜੰਸੀ ਰਿਸਪੌਂਸ ਬੈਨੇਫਿਟ ਤੋਂ ਜ਼ਿਆਦਾ ਜਾਣਕਾਰੀ ਮਿਲਣ `ਤੇ ਅਸੀਂ ਆਪਣੀ ਪ੍ਰਕਿਰਿਆ ਨੂੰ ਅਪਡੇਟ ਕਰਾਂਗੇ।

ਬਿੱਲ ਕਰੈਡਿਟ ਲੈਣ ਲਈ ਸਿਰਫ ਉਹ ਵਿਅਕਤੀ ਹੀ ਅਪਲਾਈ ਕਰ ਸਕਦਾ ਹੈ ਜਿਸ ਦੇ ਨਾਂ `ਤੇ ਰਿਹਾਇਸ਼ੀ ਅਕਾਊਂਟ ਹੈ।

ਜੇ ਤੁਸੀਂ ਅਕਾਊਂਟ ਵਾਲੇ ਨਹੀਂ ਹੋ (ਉਦਾਹਰਣ ਲਈ, ਕੋਈ ਕਿਰਾਏਦਾਰ, ਜਿਹੜਾ ਮਕਾਨ ਮਾਲਕ ਦੇ ਨਾਂ ਉਪਰਲੇ ਬੀ ਸੀ ਹਾਈਡਰੋ ਬਿੱਲ ਲਈ ਮਕਾਨ ਮਾਲਕ ਨੂੰ ਪੈਸੇ ਦਿੰਦਾ ਹੈ) ਤਾਂ ਤੁਸੀਂ ਅਪਲਾਈ ਕਰਨ ਲਈ ਯੋਗ ਨਹੀਂ ਹੋ।

ਪਰ, ਤੁਸੀਂ ਕਿਸੇ ਹੋਰ ਯੋਗ ਅਕਾਊਂਟ ਵਾਲੇ ਦੀ ਤਰਫੋਂ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਉਸ ਦੇ ਅਧਿਕਾਰਤ ਨੁਮਾਇੰਦੇ ਵਜੋਂ ਕੰਮ ਕਰ ਰਹੇ ਹੋ (ਜਿਵੇਂ ਬਜ਼ੁਰਗ ਮਾਪੇ ਦੀ ਮਦਦ ਕਰਨਾ)।

ਹਰ ਘਰ ਲਈ ਵੱਧ ਤੋਂ ਵੱਧ ਇਕ ਕੋਵਿਡ-19 ਰਿਲੀਫ ਫੰਡ ਬਿੱਲ ਕਰੈਡਿਟ ਹੈ।

ਜੇ ਤੁਸੀਂ ਹਰ ਇਕ ਲਈ ਯੋਗਤਾ ਦੀ ਕਸੌਟੀ ਪੂਰੀ ਕਰਦੇ ਹੋਵੋ ਤਾਂ ਤੁਸੀਂ ਦੋਨਾਂ ਲਈ ਅਪਲਾਈ ਕਰ ਸਕਦੇ ਹੋ।

ਆਮ ਤੌਰ `ਤੇ, ਜੇ ਤੁਸੀਂ ਕੋਵਿਡ-19 ਕਰਕੇ ਕੰਮ ਨਾ ਕਰ ਰਹੇ ਹੋਵੋ, ਅਤੇ ਤੁਹਾਡੇ ਅਕਾਊਂਟ ਦਾ ਬਕਾਇਆ ਰਹਿੰਦਾ ਹੈ ਤਾਂ ਤੁਸੀਂ ਦੋਨਾਂ ਲਈ ਅਪਲਾਈ ਕਰ ਸਕਦੇ ਹੋ। ਕਸਟਮਰ ਕਰਾਈਸਿਸ ਫੰਡ ਬਾਰੇ ਜਾਣੋ

ਕਰੈਡਿਟ ਦੀ ਰਕਮ ਅਤੇ ਪੇਮੈਂਟ

ਬਿੱਲ ਕਰੈਡਿਟ, ਐਪਲੀਕੇਸ਼ਨ ਨਾਲ ਜੁੜੇ ਅਕਾਊਂਟ ਲਈ, 1 ਅਪਰੈਲ,2019 ਅਤੇ 31 ਮਾਰਚ, 2020 ਵਿਚਕਾਰ ਤੁਹਾਡੀ ਮਹੀਨੇ ਦੀ ਬਿਜਲੀ ਦੀ ਖਪਤ ਦੀ ਔਸਤ ਦੇ ਤਿੰਨ ਮਹੀਨਿਆਂ ਤੱਕ ਲਈ ਹੋਵੇਗਾ।

ਬਿਜਲੀ ਦੇ ਮਹੀਨੇ ਦੇ ਔਸਤ ਬਿੱਲ ਵਿਚ, ਬੇਸਿਕ ਚਾਰਜ, ਐਨਰਜੀ ਚਾਰਜ ਅਤੇ ਕਸਟਮਰ ਕਰਾਈਸਿਸ ਫੰਡ ਪਾਇਲਟ ਰੇਟ ਰਾਈਡਰ ਸ਼ਾਮਲ ਹੈ।

ਜੇ ਤੁਹਾਡੀ ਐਪਲੀਕੇਸ਼ਨ ਮਨਜ਼ੂਰ ਕਰ ਲਈ ਜਾਂਦੀ ਹੈ ਤਾਂ ਬਿੱਲ ਕਰੈਡਿਟ, ਤੁਹਾਡੇ ਅਕਾਊਂਟ ਲਈ ਬਿਜਲੀ ਦੇ ਮਹੀਨੇ ਦੇ ਔਸਤ ਬਿੱਲ ਦੇ ਤਿੰਨ ਗੁਣਾ ਦੇ ਬਰਾਬਰ ਹੋਵੇਗਾ।

ਜਿੰਨਾ ਚਿਰ ਸਾਨੂੰ ਐਪਲੀਕੇਸ਼ਨਾਂ ਦੀ ਗਿਣਤੀ ਦੀ ਸੰਭਾਵਨਾ ਦਾ ਪਤਾ ਨਹੀਂ ਲੱਗ ਜਾਂਦਾ, ਸਾਡੇ ਕੋਲ ਐਪਲੀਕੇਸ਼ਨ `ਤੇ ਅਮਲ ਕਰਨ ਦਾ ਕੋਈ ਸਹੀ ਸਮਾਂ ਨਹੀਂ ਹੈ। ਪਰ, ਅਸੀਂ ਲੋੜਵੰਦਾਂ ਤੱਕ ਰਾਹਤ ਪਹੁੰਚਾਉਣ ਲਈ ਐਪਲੀਕੇਸ਼ਨਾਂ `ਤੇ ਤੇਜ਼ੀ ਨਾਲ ਕਾਰਵਾਈ ਕਰਨ ਲਈ ਆਪਣੀ ਪੂਰੀ ਵਾਹ ਲਾਵਾਂਗੇ। ਜਦੋਂ ਅਸੀਂ ਫੈਸਲਾ ਕਰ ਦਿੱਤਾ ਜਾਂ ਜੇ ਸਾਨੂੰ ਕੋਈ ਵਾਧੂ ਜਾਣਕਾਰੀ ਦੀ ਲੋੜ ਹੋਵੇ ਤਾਂ ਅਸੀਂ ਤੁਹਾਡੇ ਨਾਲ ਈਮੇਲ ਰਾਹੀਂ ਸੰਪਰਕ ਕਰਾਂਗੇ।

ਆਪਣੀ ਐਪਲੀਕੇਸ਼ਨ `ਤੇ ਵਿਚਾਰ ਕੀਤੇ ਜਾਣ ਲਈ ਔਨਲਾਈਨ ਅਪਲਾਈ ਕਰਨਾ ਸਭ ਤੋਂ ਤੇਜ਼ ਤਰੀਕਾ ਹੈ।

ਬਿੱਲ ਕਰੈਡਿਟ ਲਾਗੂ ਹੋ ਜਾਣ ਤੋਂ ਬਾਅਦ ਜੇ ਤੁਹਾਡੇ ਵੱਲ ਬਕਾਇਆ ਰਹਿੰਦਾ ਹੋਵੇ ਤਾਂ ਇਹ ਰਕਮ ਅਜੇ ਵੀ ਦੇਣਯੋਗ ਰਹੇਗੀ।

ਜੇ ਤੁਹਾਡੀ ਐਪਲੀਕੇਸ਼ਨ ਮਨਜ਼ੂਰ ਕਰ ਲਈ ਜਾਂਦੀ ਹੈ ਤਾਂ ਇਹ ਰਕਮ ਸਿੱਧੀ ਤੁਹਾਡੇ ਬੀ ਸੀ ਹਾਈਡਰੋ ਦੇ ਅਕਾਊਂਟ `ਤੇ ਲਾਗੂ ਕੀਤੀ ਜਾਵੇਗੀ।

ਤੁਹਾਨੂੰ ਇਹ ਰਕਮ ਵਾਪਸ ਦੇਣ ਦੀ ਲੋੜ ਨਹੀਂ ਹੈ।

ਤੁਹਾਡੇ ਅਕਾਊਂਟ `ਤੇ ਰਹਿੰਦਾ ਕੋਈ ਵੀ ਕਰੈਡਿਟ, ਆਪਣੇ ਆਪ ਹੀ ਤੁਹਾਡੇ ਬੀ ਸੀ ਹਾਈਡਰੋ ਦੇ ਅਗਲੇ ਬਿੱਲ ਉੱਪਰ ਲਾਗੂ ਹੋ ਜਾਵੇਗਾ।

ਜੇ ਤੁਸੀਂ ਮੂਵ ਹੋ ਜਾਂਦੇ ਹੋ ਅਤੇ ਜੇ ਤੁਹਾਡੇ ਕੋਲ ਹੋਰ ਐਕਟਿਵ ਅਕਾਊਂਟ ਹੋਵੇ ਤਾਂ ਅਸੀਂ ਬੈਲੇਂਸ ਉਸ ਉਪਰ ਤਬਦੀਲ ਕਰ ਦਿਆਂਗੇ।

ਜੇ ਤੁਸੀਂ ਆਪਣੀ ਸਰਵਿਸ ਬੰਦ ਕਰ ਦਿੰਦੇ ਹੋ ਅਤੇ ਕੋਈ ਨਵਾਂ ਅਕਾਊਂਟ ਨਹੀਂ ਖੋਲ੍ਹਦੇ ਤਾਂ ਗਰਾਂਟ ਤੋਂ ਮਿਲਿਆ ਕੋਈ ਵੀ ਬਚਦਾ ਕਰੈਡਿਟ ਬੀ ਸੀ ਹਾਈਡਰੋ ਨੂੰ ਵਾਪਸ ਕਰ ਦਿੱਤਾ ਜਾਵੇਗਾ।

ਨਹੀਂ, ਤੁਹਾਨੂੰ ਕੋਵਿਡ-19 ਰਿਲੀਫ ਫੰਡ ਬਿੱਲ ਕਰੈਡਿਟ ਨੂੰ ਆਪਣੀ ਟੀ 1 ਜਾਂ ਟੀ 2 ਇਨਕਮ ਟੈਕਸ ਰੀਟਰਨ ਉੱਪਰ ਆਮਦਨ ਵਜੋਂ ਰਿਪੋਰਟ ਕਰਨ ਦੀ ਲੋੜ ਨਹੀਂ ਹੈ।

ਐਪਲੀਕੇਸ਼ਨਾਂ ਪ੍ਰੋਸੈੱਸ ਕਰਨਾ ਅਤੇ ਅਯੋਗ ਗਾਹਕ

ਜੇ ਤੁਸੀਂ ਆਪਣੇ ਬੀ ਸੀ ਹਾਈਡਰੋ ਬਿੱਲ ਦੇਣ ਵਿਚ ਪਛੜ ਗਏ ਹੋਵੋ ਤਾਂ ਤੁਹਾਡੀ ਸਹੂਲਤ ਲਈ ਪੇਮੈਂਟ ਦੀ ਪਲੈਨ ਬਣਾਉਣ ਦੀਆਂ ਕਈ ਚੋਣਾਂ ਹਨ।

ਜੇ ਤੁਹਾਡਾ ਕੰਮ ਬੰਦ ਨਾ ਹੋਇਆ ਹੋਵੇ ਪਰ ਕੋਵਿਡ-19 ਨਾਲ ਸੰਬੰਧਿਤ ਤੁਹਾਡੇ ਖਰਚੇ ਆਏ ਹੋਣ ਤਾਂ ਤੁਸੀਂ ਕਸਟਮਰ ਕਰਾਈਇਸ ਫੰਡ ਤੋਂ ਗਰਾਂਟ ਲਈ ਯੋਗ ਹੋ ਸਕਦੇ ਹੋ।

ਜੇ ਤੁਸੀਂ ਇਹ ਯਕੀਨ ਕਰਦੇ ਹੋਵੋ ਕਿ ਤੁਹਾਡੀ ਕੋਵਿਡ-19 ਰਿਲੀਫ ਫੰਡ ਦੀ ਐਪਲੀਕੇਸ਼ਨ ਗਲਤ ਰੱਦ ਕੀਤੀ ਗਈ ਹੈ ਤਾਂ ਸਾਡੇ ਨਾਲ 1 800 BC HYDRO (1 800 224 9376) `ਤੇ ਸੰਪਰਕ ਕਰੋ। ਅਸੀਂ ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰ ਦੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਅਤੇ ਛਨਿਚਰਵਾਰ ਨੂੰ ਸਵੇਰ ਦੇ 9 ਵਜੇ ਤੋਂ ਬਾਅਦ ਦੁਪਹਿਰ 5 ਵਜੇ ਤੱਕ ਉਪਲਬਧ ਹੁੰਦੇ ਹਾਂ।

ਆਡਿਟ ਉਹ ਪੜਤਾਲ ਹੈ ਜਿਹੜੀ ਅਸੀਂ ਕਾਮਯਾਬ ਹੋਈਆਂ ਥੋੜ੍ਹੀਆਂ ਜਿਹੀਆਂ ਐਪਲੀਕੇਸ਼ਨਾਂ ਦੀ ਕਰਦੇ ਹਾਂ, ਜਿੱਥੇ ਅਸੀਂ ਉਸ ਜਾਣਕਾਰੀ ਦੀ ਤਸਦੀਕ ਕਰਨ ਲਈ ਪੇਪਰਾਂ ਦੀ ਮੰਗ ਕਰਦੇ ਹਾਂ ਜਿਹੜੀ ਐਪਲੀਕੇਸ਼ਨ ਫਾਰਮ ਉੱਪਰ ਦਿੱਤੀ ਗਈ ਸੀ। ਆਡਿਟ ਦੀ ਕਾਰਵਾਈ ਹੇਰਾਫੇਰੀ ਵਾਲੀਆਂ ਐਪਲੀਕੇਸ਼ਨਾਂ ਨੂੰ ਘਟਾਉਣ ਵਿਚ ਮਦਦ ਕਰਦੀ ਹੈ ਤਾਂ ਜੋ ਪ੍ਰੋਗਰਾਮ ਦੇ ਫੰਡ ਉਨ੍ਹਾਂ ਲੋਕਾਂ ਲਈ ਮੌਜੂਦ ਹੋਣ ਜਿਨ੍ਹਾਂ ਨੂੰ ਇਸ ਦੀ ਲੋੜ ਹੈ। ਆਡਿਟ ਲਈ ਐਪਲੀਕੇਸ਼ਨਾਂ ਦੀ ਚੋਣ, ਇਕ ਗੁਮਨਾਮ, ਰੈਂਡਮ (ਅਟਕਲਪੱਚੂ ਵਾਲੇ) ਅਮਲ ਰਾਹੀਂ ਕੀਤੀ ਜਾਂਦੀ ਹੈ।

ਆਡਿਟ ਦੀ ਕਾਰਵਾਈ ਦੌਰਾਨ, ਅਸੀਂ ਤੁਹਾਡੇ ਤੋਂ ਅਜਿਹੇ ਡਾਕੂਮੈਂਟਸ ਮੰਗ ਸਕਦੇ ਹਾਂ ਜਿਹੜੇ ਤੁਹਾਡੇ ਵਲੋਂ ਐਪਲੀਕੇਸ਼ਨ ਫਾਰਮ ਉੱਪਰ ਦਿੱਤੀ ਗਈ ਜਾਣਕਾਰੀ ਦੀ ਤਸਦੀਕ ਕਰਦੇ ਹੋਣ ਜਿਵੇਂ ਕਿ ਕੈਨੇਡਾ ਐਮਰਜੰਸੀ ਰਿਸਪੌਂਸ ਬੈਨੇਫਿਟ ਜਾਂ ਇਮਪਲੌਏਮੈਂਟ ਇਨਸ਼ੋਰੈਂਸ ਬੈਨੇਫਿਟਸ ਲਈ ਕੀਤੀ ਐਪਲੀਕੇਸ਼ਨ ਦੀ ਕਾਪੀ। ਸਾਡੇ ਵਲੋਂ ਮੰਗੇ ਜਾਣ ਵਾਲੇ ਡਾਕੂਮੈਂਟਸ ਦੀ ਕਿਸਮ, ਤੁਹਾਡੀ ਖਾਸ ਹਾਲਤ ਉੱਪਰ ਨਿਰਭਰ ਕਰੇਗੀ।

ਰੈਂਡਮ ਆਡਿਟ ਲਈ ਤੁਹਾਡੀ ਐਪਲੀਕੇਸ਼ਨ ਦੀ ਚੋਣ ਤੁਹਾਨੂੰ ਗਰਾਂਟ ਮਿਲਣ ਤੋਂ ਬਾਅਦ 12 ਮਹੀਨਿਆਂ (1 ਸਾਲ) ਦੇ ਸਮੇਂ ਵਿਚ ਕਿਸੇ ਵੇਲੇ ਵੀ ਕੀਤੀ ਜਾ ਸਕਦੀ ਹੈ। ਕਿਰਪਾ ਕਰਕੇ ਕੋਈ ਵੀ ਉਹ ਡਾਕੂਮੈਂਟਸ ਕੋਲ ਰੱਖੋ ਜਿਨ੍ਹਾਂ ਦੀ ਤੁਹਾਨੂੰ 12 ਮਹੀਨਿਆਂ (1 ਸਾਲ) ਲਈ ਆਪਣੀ ਐਪਲੀਕੇਸ਼ਨ ਦੇ ਹੱਕ ਵਿਚ ਲੋੜ ਹੈ। ਜੇ ਤੁਸੀਂ ਮੰਗੀ ਗਈ ਜਾਣਕਾਰੀ ਨਾ ਦੇਣਾ ਚਾਹੁੰਦੇ ਹੋਵੋ ਤਾਂ ਸਾਨੂੰ ਗਰਾਂਟ ਦੀ ਰਕਮ ਰੱਦ ਕਰਨ ਦੀ ਲੋੜ ਪਵੇਗੀ। ਜੇ ਤੁਹਾਡੇ ਕੋਲ ਮੰਗੇ ਗਏ ਡਾਕੂਮੈਂਟਸ ਤੱਕ ਪਹੁੰਚ ਨਾ ਹੋਵੇ, ਜਾਂ ਜੇ ਇਹ ਨਾਕਾਫੀ ਹੋਣ ਤਾਂ ਤੁਹਾਡੀ ਐਪਲੀਕੇਸ਼ਨ ਦੀ ਤਸਦੀਕ ਕਰਨ ਲਈ ਅਸੀਂ ਤੁਹਾਡੇ ਨਾਲ ਹੋਰ ਚੋਣਾਂ ਬਾਰੇ ਵਿਚਾਰ ਕਰਾਂਗੇ।